Category Archives: Punjabi Suhag

Punjabi Suhag-Chad chubare sutiya babal

ਚੜ੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ।

ਚੜ੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ। ਤੂੰ ਸੁੱਤਾ ਲੋਕੀ ਜਾਗਦੇ, ਘਰ ਬੇਟੜੀ ਹੋਈ ਮੁਟਿਆਰ। ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ ਚੱਲੀ ਆਂ ਤਲਾ। ਮੈਲ ਹੋਵੇ ਝੱਟ ਝੜ ਜਾਵੇ ਵਾਰੀ, ਰੂਪ ਨਾ ਝੜਿਆ ਜਾ।

Dei dei ve babla us ghare

ਦੇਈਂ ਦੇਈਂ ਵੇ ਬਾਬਲਾ ਓਸ ਘਰੇ,

ਦੇਈਂ ਦੇਈਂ ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ। ਡਾਹ ਪੀਹੜਾ ਬਹਿੰਦੀ ਸਾਹਮਣੇ, ਵੇ ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ। ਪੁੰਨ ਹੋਵੇ, ਤੇਰਾ ਦਾਨ ਹੋਵੇ,

Punjabi Suhag-Mein tenu akhdi babla

ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ।

ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ। ਅਮਨ ਨਾ ਤਰੱਕੇ ਕੋਠੜੀ, ਤੇਰਾ ਦਹੀਂ ਨਾ ਅਮਲਾ ਜਾ ਵੇ। ਬਾਬਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।

Punjabi Suhag-Hariye ni rass bhariye khajure

ਹਰੀਏ ਨੀ ਰਸ ਭਰੀਏ ਖਜੂਰੇ,

ਹਰੀਏ ਨੀ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੁਰੇ। ਬਾਬਲ ਮੇਰਾ ਦੇਸਾਂ ਦਾ ਰਾਜਾ, ਓਸ ਦਿੱਤਾ ਐਡੀ ਦੂਰੇ। ਮਾਤਾ ਮੇਰੀ ਮਹਿਲਾਂ ਦੀ ਰਾਣੀ,

Punjabi Suhag-Nive pahada te parbat, hor niviya na koi

ਨਿਵੇਂ ਪਹਾੜਾਂ ਤੇ ਪਰਬਤ, ਹੋਰ ਨਿਵਿਆਂ ਨਾ ਕੋਈ।

ਨਿਵੇਂ ਪਹਾੜਾਂ ਤੇ ਪਰਬਤ, ਹੋਰ ਨਿਵਿਆਂ ਨਾ ਕੋਈ। ਨਿਵਿਆਂ ਲਾਡੋ ਦਾ ਬਾਬਲ, ਜਿਨ੍ਹੇ ਬੇਟੀ ਵਿਅ੍ਹਾਈ। ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦੜੀ ਆਈ। ਮੋਰਾਂ ਦੀਆਂ ਪੈਲਾਂ ਦੇਖ ਕੇ ਬਾਬਲ ਛਮ-ਛਮ ਰੋਇਆ।

Punjabi Suhag-Sada chidiya da chamba ve

ਸ਼ਾਡਾ ਚਿੜਿਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ।

ਸ਼ਾਡਾ ਚਿੜਿਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ। ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ? ਤੇਰੇ ਮਹਿਲਾਂ ਦੇ ਵਿੱਚ- ਵਿੱਚ ਵੇ, ਬਾਬਲ ਡੋਲਾ ਨਹੀ ਲੰਘਦਾ। ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ।

Punjabi SuhagNiki jihi sui watwa dhaga

ਨਿੱਕੀ ਜਿਹੀ ਸੂਈ ਵੱਟਵਾਂ ਧਾਗਾ,

ਨਿੱਕੀ ਜਿਹੀ ਸੂਈ ਵੱਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀ ਆਂ। ਨਿੱਕੀ ਜਿਹੀ ਸੂਈ ਵੱਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀ ਆਂ। ਆਉਂਦੇ-ਜਾਂਦੇ ਰਾਹੀ ਪੁੱਛਦੇ ਮੈਨੂੰ,